ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਖਾਲਿਸਤਾਨੀਆਂ ਦੀ ਚੇਤਾਵਨੀ: ਜੇਕਰ 6 ਜੂਨ ਨੂੰ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦੀ ਚੈਕਿੰਗ ਹੋਵੇਗੀ ਤਾਂ ਨਤੀਜੇ ਲਈ ਮਾਨ ਨੂੰ ਤਿਆਰ ਰਹਿਣਾ ਪਵੇਗਾ ।

Read Time:55 Second

ਸਿੱਖ ਫਾਰ ਜਸਟਿਸ ਗਰੁੱਪ ਨੇ ਘੱਲੂਘਾਰਾ ਦਿਵਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦਿਨ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਨਤੀਜੇ ਲਈ ਮਾਨ ਨੂੰ ਤਿਆਰ ਰਹਿਣਾ ਪਵੇਗਾ ।

ਇਹ ਚੇਤਾਵਨੀ ਸਿੱਖ ਫਾਰ ਜਸਟਿਸ ਦੇ ਐਡਮਿਨ ਗੁਰਪਤਵੰਤ ਸਿੰਘ ਪੰਨੂ ਦੀ ਆਵਾਜ਼ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ। ਸਿੱਖ ਫਾਰ ਜਸਟਿਸ ਗਰੁੱਪ ਨੂੰ ਚਲਾਉਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਕਈ ਵਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਯੋਜਨਾ ਬਣਾਈ। ਪੰਨੂ ਨੇ ਇਹ ਵੀ ਕਿਹਾ ਕਿ ਸਰਦਾਰ ਬੇਅੰਤ ਸਿੰਘ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਅਤੇ ਨਤੀਜਾ ਸਭ ਨੂੰ ਪਤਾ ਹੈ।

