ਜਲੰਧਰ: ਜਲੰਧਰ ਵਿੱਖੇ ਅੱਜ ਮਾਡਲ ਟਾਊਨ ਮਾਰਕਿਟ ਵਿੱਚ ਸਿੱਧੂ ਮੂਸੇ ਵਾਲੇ ਨੂੰ ਸ਼ਰਧਾਂਜਲੀ ਦੇ ਕੇ ਓਹਨਾ ਦੇ ਪ੍ਰਸ਼ੰਸਕਾਂ ਨੇ ਕੈਂਡਲ ਮਾਰਚ ਕੱਢਿਆ।

Read Time:56 Second

ਜਲੰਧਰ : ਅੱਜ ਜਲੰਧਰ ਦੀ ਮਾਡਲ ਟਾਊਨ ਮਾਰਕੀਟ ‘ਚ ਸਿੱਧੂ ਮੂਸੇ ਵਾਲਾ ਦੇ ਫੈਨ ਨੇ ਪੰਜਾਬ ਭਰ ਦੀ ਤਰ੍ਹਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ। ਸਿੱਧੂ ਦੇ ਪ੍ਰਸ਼ੰਸਕਾਂ ਮੁਤਾਬਕ ਸਿੱਧੂ ਦੇ ਕਤਲ ਪਿੱਛੇ ਕੁਝ ਸਿਆਸੀ ਪਾਰਟੀਆਂ ਦਾ ਹੱਥ ਹੈ।
ਪ੍ਰਸ਼ੰਸਕ ਮੀਡੀਆ ਅਤੇ ਨਿਊਜ਼ ਚੈਨਲਾਂ ਤੋਂ ਵੀ ਨਾਰਾਜ਼ ਹਨ ਕਿ ਉਹ ਅਜੇ ਵੀ ਸਿਆਸੀ ਪਾਰਟੀਆਂ ਦੇ ਸਹੀ ਪਾਸ਼ ਨੂੰ ਨਹੀਂ ਦਿਖਾ ਰਹੇ ਹਨ।
ਪ੍ਰਸ਼ੰਸਕ “ਸਿੱਧੂ ਤੇਰੀ ਸੋਚ ਤੇ, ਪੈਹਰਾਂ ਦੇਵਾਂਗੇ ਠੋਕ ਕੇ”, “ਜਸਟਿਸ ਫਾਰ ਸਿੱਧੂ” ਅਤੇ “ਪੰਜਾਬ ਸਰਕਾਰ ਮੁਰਦਾਬਾਦ” ਦੇ ਨਾਹਰੇ ਲਗਾ ਰਹੇ ਸਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਲੀਜੈਂਡ ਗਾਇਕ ਦੀ ਬੀਤੇ ਐਤਵਾਰ ਗੋਲੀ ਮਾਰ ਕੇ ਮੌਤ ਹੋ ਗਈ ਹੈ।


