
Read Time:1 Minute, 16 Second

ਜਲੰਧਰ/ਆਪਕਾ ਸਮਾਚਾਰ (ਰਵਿੰਦਰ): ਜੇਕਰ ਤੁਸੀਂ ਵੀ ਕਿਸੇ ਜ਼ਰੂਰੀ ਕੰਮ ਲਈ ਗੁਰੂ ਨਾਨਕ ਮਿਸ਼ਨ ਚੌਕ ਤੋਂ ਡਾ. ਬੀ.ਆਰ. ਅੰਬੇਡਕਰ ਚੌਕ ਵੱਲ ਜਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਇਸ ਰੂਟ ਸਬੰਧੀ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦਰਅਸਲ, ਨਗਰ ਨਿਗਮ ਵੱਲੋਂ 64 ਲੱਖ ਦੀ ਲਾਗਤ ਨਾਲ ਗੁਰੂ ਨਾਨਕ ਮਿਸ਼ਨ ਚੌਕ ਤੋਂ ਡਾ.ਬੀ.ਆਰ.ਅੰਬੇਦਕਰ ਚੌਂਕ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਕਾਰਨ 6 ਦਿਨਾਂ ਤੱਕ ਇਸ ਰੂਟ ਦੇ ਦੋਵੇਂ ਪਾਸੇ ਕੰਮ ਕੀਤਾ ਜਾਵੇਗਾ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ ਹਿਤੇਸ਼ ਨੇ ਦੱਸਿਆ ਕਿ ਨਿਗਮ ਦੀ ਅਗਵਾਈ ਹੇਠ ਐਮ.ਸੀ ਫੰਡ ਨਾਲ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਡਾ.ਬੀ.ਆਰ.ਅੰਬੇਦਕਰ ਚੌਂਕ ਤੱਕ 64 ਲੱਖ ਦੀ ਲਾਗਤ ਨਾਲ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਸ ਸੜਕ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਕੰਮ ਕਾਰਨ ਇਸ ਰਸਤੇ ਨੂੰ ਮੋੜਿਆ ਜਾ ਰਿਹਾ ਹੈ।