

ਜਲੰਧਰ ਦੇ ਮਾਡਲ ਟਾਊਨ ਇਲਾਕੇ ‘ਚ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਸਕੂਲ ਦੀ ਪ੍ਰਿੰਸੀਪਲ ਨੂੰ ਇੱਕ ਸਟੇਸ਼ਨਰੀ ਦੀ ਦੁਕਾਨ ਤੋਂ ਸਾਮਾਨ ਚੋਰੀ ਕਰਦਿਆਂ ਫੜਿਆ ਗਿਆ । ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਉਸ ਨੇ ਦੁਕਾਨ ‘ਚ ਅਜਿਹਾ ਸੀਨ ਬਣਾਇਆ ਕਿ ਪੁਲਸ ਵੀ ਉਲਝਣ ‘ਚ ਪੈ ਗਈ। ਇਹ ਸਾਰੀ ਘਟਨਾ ਉਸ ਵੇਲੇ ਦੁਕਾਨ ‘ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਮਾਡਲ ਟਾਊਨ ਸਥਿਤ ਜੈਨ ਸੰਨਜ਼ ਦੇ ਕੋਲ ਸਥਿਤ ਸਟੇਸ਼ਨਰੀ ਦੀ ਦੁਕਾਨ ਤੋਂ ਇਕ ਸਕੂਲ ਪ੍ਰਿੰਸੀਪਲ ਡਾਇਰੀ ਚੋਰੀ ਕਰਦੀ ਫੜੀ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿੰਸੀਪਲ ਪਹਿਲਾਂ ਦੁਕਾਨ ਵਿੱਚ ਦਾਖ਼ਲ ਹੁੰਦੀ ਹੈ ਤੇ ਕੁਝ ਸਾਮਾਨ ਮੰਗਣ ਲੱਗਦੀ ਹੈ। ਜਦੋਂ ਦੁਕਾਨਦਾਰ ਉਸਨੂੰ ਹੋਰ ਸਮਾਨ ਦਿਖਾਉਣ ਵਿੱਚ ਰੁੱਝਿਆ ਹੋਇਆ ਸੀ ਤਾਂ ਉਸਨੇ ਆਪਣੇ ਓਵਰਕੋਟ ਵਿੱਚ ਇੱਕ ਡਾਇਰੀ ਲੁਕਾ ਲਈ।
ਇਸ ਤੋਂ ਬਾਅਦ ਦੁਕਾਨਦਾਰ ਨੂੰ ਪ੍ਰਿੰਸੀਪਲ ਦੀ ਇਸ ਹਰਕਤ ਦਾ ਅੰਦਾਜ਼ਾ ਹੋ ਗਿਆ। ਉਸ ਨੇ ਤੁਰੰਤ ਫੁਟੇਜ ਚੈਕ ਕੀਤੀ। ਇਸ ਤੋਂ ਬਾਅਦ ਫੁਟੇਜ ਦੇਖ ਕੇ ਦੁਕਾਨਦਾਰ ਨੇ ਉਸ ਪ੍ਰਿੰਸੀਪਲ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਕੀਤੀ ਤਾਂ ਉਸ ਦੇ ਓਵਰਕੋਟ ਅੰਦਰੋਂ ਇਕ ਡਾਇਰੀ ਬਰਾਮਦ ਕਰ ਲਈ ਗਈ। ਇਸ ਤੋਂ ਬਾਅਦ ਦੋਸ਼ੀ ਨੇ ਆਪਣੀ ਗਲਤੀ ਨਹੀਂ ਮੰਨੀ ਅਤੇ ਦੁਕਾਨ ‘ਚ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਫਿਰ ਵੀ ਦੋਸ਼ੀ ਪ੍ਰਿੰਸੀਪਲ ਨੇ ਨਾ ਹੀ ਆਪਣੀ ਗਲਤੀ ਮੰਨੀ ਅਤੇ ਨਾ ਹੀ ਉਹ ਥਾਣੇ ਜਾਣ ਨੂੰ ਤਿਆਰ ਹੋਈ। ਕਿਸੇ ਤਰ੍ਹਾਂ ਉਸ ਨੂੰ ਅਗਲੇਰੀ ਜਾਂਚ ਲਈ ਥਾਣੇ ਲਿਜਾਇਆ ਗਿਆ। ਮੁਲਜ਼ਮ ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਦੱਸਿਆ ਜਾਂਦਾ ਹੈ।