

ਸੁਭਮਨ ਗਿੱਲ ਦੇ ਦੋਹਰੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਪਹਿਲੇ ਵਨਡੇ ‘ਚ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 349 ਦੌੜਾਂ ਬਣਾਈਆਂ ਹਨ। ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ ਹੈ।
ਉਸ ਨੇ 149 ਗੇਂਦਾਂ ਵਿੱਚ 208 ਦੌੜਾਂ ਬਣਾਇਆ ਹਨ। ਵਨਡੇ ‘ਚ ਦੋਹਰਾ ਸੈਂਕੜਾ ਲਗਾਉਣ ਵਾਲਾ ਸ਼ੁਭਮਨ ਗਿੱਲ 5ਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਸਿਰਫ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਹੀ ਅਜਿਹਾ ਕਰ ਸਕੇ ਸਨ।
ਸ਼ੁਭਮਨ ਗਿੱਲ ਨੇ ਇਸ ਪਾਰੀ ਦੌਰਾਨ 106 ਦੌੜਾਂ ਬਣਾ ਕੇ ਵਨਡੇ ਕ੍ਰਿਕਟ ਵਿੱਚ 1000 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉਹ ਇਸ ਮੀਲ ਪੱਥਰ ਤੱਕ ਪਹੁੰਚਣ ਵਾਲੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ। ਗਿੱਲ ਨੇ 19 ਵਨਡੇ ਮੈਚਾਂ ਦੀਆਂ 19 ਪਾਰੀਆਂ ‘ਚ 1000 ਵਨਡੇ ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦੇ ਨਾਂ ਸੀ। ਵਿਰਾਟ ਨੇ 27 ਮੈਚਾਂ ਦੀਆਂ 24 ਪਾਰੀਆਂ ‘ਚ ਇਹ ਰਿਕਾਰਡ ਬਣਾਇਆ ਅਤੇ ਧਵਨ ਨੇ 24 ਮੈਚਾਂ ਦੀਆਂ 24 ਪਾਰੀਆਂ ‘ਚ ਇਹ ਰਿਕਾਰਡ ਬਣਾਇਆ।
ਇਸ ਪਾਰੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ 349 ਦੌੜ੍ਹਾਂ ਦਾ ਟੀਚਾ ਦਿੱਤਾ ਹੈ, ਜਿਸ ‘ਚ ਗਿੱਲ ਨੇ ਹਾਰਦਿਕ ਪੰਡਯਾ ਨਾਲ ਪੰਜਵੀਂ ਵਿਕਟ ਤੱਕ 74 ਦੌੜਾਂ, ਸੂਰਿਆਕੁਮਾਰ ਯਾਦਵ ਨਾਲ ਚੌਥੀ ਵਿਕਟ ਲਈ 65 ਦੌੜਾਂ ਅਤੇ ਰੋਹਿਤ ਸ਼ਰਮਾ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ।