

ਲਖਨਊ – ਭਾਰਤੀ ਹਾਕੀ ਟੀਮ ਨੇ 15 ਸਾਲ ਬਾਅਦ ਇਤਿਹਾਸ ਰਚਦਿਆਂ ਜੂਨੀਅਰ ਹਾਕੀ ਵਿਸ਼ਵ ਕਪ \’ਤੇ ਕਬਜਾ ਕਰ ਲਿਆ ਹੈ। ਕਪਤਾਨ ਹਰਜੀਤ ਸਿੰਘ ਅਤੇ ਟੀਮ ਦੇ ਦਮਦਾਰ ਖੇਡ ਸਦਕਾ ਭਾਰਤੀ ਟੀਮ ਨੇ ਦੇਸ਼ ਦੇ ਹਾਕੀ ਇਤਿਹਾਸ \’ਚ ਦੂਜੀ ਵਾਰ ਖਿਤਾਬ ਨੂੰ ਆਪਣੇ ਨਾਮ ਕੀਤਾ।
ਪਹਿਲੇ ਹਾਫ \’ਚ ਕੀਤੇ 2 ਗੋਲ
ਭਾਰਤੀ ਟੀਮ ਨੇ ਮੈਚ \’ਚ ਦਮਦਾਰ ਸ਼ੁਰੂਆਤ ਕੀਤਾ।
ਭਾਰਤ ਨੇ ਮੈਚ ਦੇ 8ਵੇਂ ਮਿਨਟ \’ਚ ਹੀ ਲੀਡ ਹਾਸਿਲ ਕਰ ਲਈ ਜਦ ਗੁਰਜੰਟ ਸਿੰਘ ਨੇ ਟੀਮ ਲਈ ਗੋਲ ਕੀਤਾ। ਸੁਮਿਤ ਨੇ ਗੇਂਦ ਨੂੰ ਸਕੂਪ ਕਰ ਪਾਸ ਦਿੱਤਾ ਜਿਸਤੇ ਗੁਰਜੰਟ ਨੇ ਗੋਲ ਕੀਤਾ। ਇਸਤੋਂ ਬਾਅਦ ਮੈਚ ਦੇ 22ਵੇਂ ਮਿਨਟ \’ਚ ਭਾਰਤ ਲਈ ਸਿਮਰਨਜੀਤ ਸਿੰਘ ਨੇ ਗੋਲ ਕਰ ਟੀਮ ਇੰਡੀਆ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਸਤੋਂ ਬਾਅਦ ਦੂਜੇ ਹਾਫ \’ਚ ਬੈਲਜੀਅਮ ਨੇ 1 ਗੋਲ ਕੀਤਾ ਪਰ ਉਸ ਵੇਲੇ ਤਕ ਭਾਰਤ ਦੀ ਜਿੱਤ ਪੱਕੀ ਹੋ ਚੁੱਕੀ ਸੀ।
ਸਾਲ 2001 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਟੀਮ ਜੂਨੀਅਰ ਹਾਕੀ ਵਿਸ਼ਵ ਕਪ ਜਿੱਤਣ \’ਚ ਕਾਮਯਾਬ ਹੋਈ ਹੈ। ਸਾਲ 2001 ਦੇ ਜੂਨੀਅਰ ਵਿਸ਼ਵ ਕਪ ਨੇ ਭਾਰਤ ਨੂੰ ਕਈ ਵੱਡੇ ਚੇਹਰੇ ਦਿੱਤੇ ਸਨ। ਉਸ ਵੇਲੇ ਦੀ ਜੇਤੂ ਟੀਮ ਦੀ ਕਪਤਾਨੀ ਗਗਨਅਜੀਤ ਸਿੰਘ ਨੇ ਕੀਤੀ ਸੀ। ਇਸ ਟੀਮ \’ਚ ਦੀਪਕ ਠਾਕੁਰ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਰਾਜਪਾਲ ਸਿੰਘ ਅਤੇ ਇੰਦਰਜੀਤ ਚੱਡਾ ਵਰਗੇ ਖਿਡਾਰੀ ਮੌਜੂਦ ਸਨ। ਇਹ ਖਿਡਾਰੀ ਅੱਗੇ ਚਲ ਕੇ ਭਾਰਤੀ ਸੀਨੀਅਰ ਹਾਕੀ ਟੀਮ ਦੀ ਜਾਨ ਬਣੇ ਸਨ।