December 3, 2022
Read Time:1 Minute, 25 Second

ਜਲੰਧਰ। ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਤਿਆਰੀਆਂ ਕਰ ਲਈਆਂ ਹਨ। ਰਾਸ਼ਟਰੀ ਖੇਡ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਬੰਧ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਜਾ ਰਹੇ ਸਮਾਗਮ ’ਚ ਖਿਡਾਰੀਆਂ/ਦਰਸ਼ਕਾਂ ਦੀ ਵੱਡੀ ਗਿਣਤੀ ’ਚ ਹਾਜ਼ਰੀ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨਰ ਪੁਲਿਸ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਮਾਗਮ ਦੌਰਾਨ ਆਵਾਜਾਈ ਵਿਵਸਥਾ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ।

ਇਨ੍ਹਾਂ ਰੂਟਾਂ ’ਤੇ ਆਮ ਵ੍ਹੀਕਲਾਂ ਦੀ ਆਵਾਜਾਈ ਦੀ ਮਨਾਹੀ ਰਹੇਗੀ
-ਸਮਰਾ ਚੌਕ ਤੋਂ ਚੁਨਮੁਨ ਚੌਕ ਤਕ
-ਸਿਟੀ ਹਸਪਤਾਲ ਚੌਕ ਤੋਂ ਮਿਲਕ ਬਾਰ ਚੌਕ ਤੱਕ
-ਟੀ-ਪੁਆਇੰਟ ਏ. ਪੀ. ਜ ਕਾਲਜ ਤੋਂ ਨਿਊ ਜਵਾਹਰ ਮਾਰਕੀਟ
-ਮਸੰਦ ਚੌਕ ਤੋਂ ਮਿਲਕ ਬਾਰ
-ਗੀਤਾ ਮੰਦਰ ਟਰੈਫਿਕ ਸਿਗਨਲ ਤੋਂ ਸਿਟੀ ਹਸਪਤਾਲ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %