December 3, 2022
Read Time:1 Minute, 21 Second

ਕਪੂਰਥਲਾ। ਪੰਜਾਬ ਦੇ ਕਪੂਰਥਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਪੂਰਥਲਾ ਦੇ ਦਿਆਲਪੁਰ ਪਿੰਡ ਵਿਚ ਇਕ ਨੌਜਵਾਨ ਨੇ ਔਰਤ ਤੇ ਤੇਜ਼ਾਬ ਨਾ ਹਮਲਾ ਕਰ ਦਿੱਤਾ। ਹਮਲੇ ਦੇ ਵਿਚ ਔਰਤ ਦਾ ਚਿਹਰਾ ਪੂਰੀ ਤਰ੍ਹਾਂ ਝੁਲਸ ਗਿਆ ਹੈ।ਜਾਣਕਾਰੀ ਦੇ ਅਨੁਸਾਰ ਪੀੜਿਤ ਔਰਤ ਦੀ ਪਹਿਚਾਣ ਦਲਬੀਰ ਕੌਰ ਉਰਫ ਅਨੁ (40) ਦੇ ਰੂਪ ਵਿਚ ਹੋਈ ਹੈ। ਪੀੜਿਤ ਔਰਤ ਪਿੰਡ ਦੇ ਇਕ ਬੁਟੀਕ ਵਿੱਚ ਕੰਮ ਕਰਦੀ ਹੈ। ਪੀੜਿਤਾ ਨੇ ਦਸਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਸੀ ਅਤੇ ਉਸਦੀਆਂ ਦੋ ਕੁੜੀਆਂ ਹਨ। ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲਈ ਬੁਟੀਕ ਦੀ ਦੁਕਾਨ ਤੇ ਦਰਜੀ ਦਾ ਕੰਮ ਕਰਦੀ ਹੈ।

ਪੀੜਿਤਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਉਸ ਉਪਰ ਸ਼ਰੀਰਕ ਸੰਬੰਧ ਬਣਾਉਣ ਲਈ ਦਬਾਅ ਬਣਾ ਰਿਹਾ ਸੀ ਪਰ ਉਸਨੇ ਮਨਾ ਕਰ ਦਿੱਤਾ ਸੀ। ਇਸਦੇ ਬਾਅਦ ਦੋਸ਼ੀ ਨੇ ਉਸ ਉਪਰ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਔਰਤ ਨੇ ਇਹ ਵੀ ਦਸਿਆ ਕਿ ਦੋਸ਼ੀ ਉਸ ਉਪਰ ਬੁਟੀਕ ਚ ਨਾ ਕੰਮ ਕਰਨ ਦਾ ਦਬਾਅ ਵੀ ਬਣਾ ਰਿਹਾ ਸੀ। ਉਸਦੇ ਬਾਅਦ ਉਸ ਉਪਰ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਤਲਾਸ਼ ਜਾਰੀ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %